Poetry

ਪੁੱਛਦਾ ਮੈਂ ਸਵਾਲ

ਪੁੱਛਦਾ ਮੈਂ ਸਵਾਲ ਆਪਣੀ ਜ਼ਿੰਦਗੀ ਤੋਂ,
ਕਿ , ਕੁਜ ਬਣੂੰਗਾ ਵੀ ਮੇਰਾ?
ਸਿਰ ਉਚਾ ਕਰ ਪਾਵਾਂਗਾ ਮਾਪਿਆਂ ਦਾ ਮੇਰਾ,
ਰੱਬਾ! ਕਈ ਵਾਰ ਦਿਸਿਆ ਮੈਨੂੰ ਵੀ ਹਨ੍ਹੇਰਾ,
ਮਰਜਾਇਆ ਪਿਆ ਏ ਚੇਹਰਾ,
ਕਈ ਸਵਾਲਾਂ ਨਾਲ ਟੁੱਟ ਜਾਂਦਾ ਮੇਰੇ ਸਬਰ ਦਾ ਬੇੜ੍ਹਾ |

ਜ਼ਿੰਦਗੀ ਹੱਸਕੇ ਕਹਿੰਦੀ , ਓ ਮੇਰਿਆ ਸ਼ੇਰਾ,
ਕਦੇ ਜਿੱਤ ਵੀ ਬਿਨਾ ਹਰ ਦੇ ਸਵਾਦ ਨਾਲ ਆਉਂਦੀ ਐ |
ਵੇਖ ਚਿੜੀਆਂ ਨੂੰ , ਡੰਡੀਆਂ ਚੁੱਕ-ਚੁੱਕ ਕੇ
ਆਪਣੇ ਮਹਿਲ ਦਾ ਨਕਸ਼ਾ ਬਣਾਉਂਦੀ ਐ |
ਸਬਰ ਰੱਖ ਮੁੰਡਿਆਂ ਜਿੱਤ ਆਉਗੀ, ਤੇ
ਆਉਣ ਤੋਂ ਬਾਅਦ ਪੂਰੇ ਏਰੀਆ ਚ ਧੱਕ ਪਵਾਉਗੀ |

ਦੁਨੀਆ ਵੀ ਕਮਾਲ ਐ ,ਮੈਥ ਵਾਂਗਰਾਂ
ਸਚਿਓ ਇਹ ਇੱਕ ਬੜਾ ਔਖਾ ਸਵਾਲ ਐ,
ਦੁਨੀਆ ਤਾਰੀਫ ਕਰਦੀ ਪਰ ਇੱਸ ਤਾਰੀਫਾਂ ਵਿੱਚ ਵੀ
ਇਹਨਾਂ ਦਾ ਆਪਣਾ ਸਵਾਰਥ ਐ |

ਸੁੰਦਰ ਸੂਰਤਾਂ ਪਿੱਛੇ ਵੀ ਕਈ ਵੈਰੀ ਛਿਪੇ
ਮੈਨੂੰ ਇਹਨਾਂ ਪਤਾ ਕਿ ਬੱਸ
ਤੂੰ ਹੀ ਮੇਰੇ ਨਾਲ ਐ ਰੱਬਾ , ਤੇ ਤੂੰ ਮੇਰੇ ਨਾਲ ਐ |

                  ਵਾਹਿਗੁਰੂ ਜੀ ......
                  ਚੀਮਾ